2023 ਦੀ ਜਨਗਣਨਾ 2023 Census information in Punjabi

ਜਾਣੋ ਕਿ ਜਨਗਣਨਾ ਕੀ ਹੈ, ਅਸੀਂ ਇਹ ਕਿਉਂ ਕਰਦੇ ਹਾਂ, ਅਤੇ ਤੁਸੀਂ ਕਿਵੇਂ ਹਿੱਸਾ ਲੈ ਸਕਦੇ ਹੋ।

2023 ਦੀ ਜਨਗਣਨਾ 2023 Census information in Punjabi

ਜਾਣੋ ਕਿ ਜਨਗਣਨਾ ਕੀ ਹੈ, ਅਸੀਂ ਇਹ ਕਿਉਂ ਕਰਦੇ ਹਾਂ, ਅਤੇ ਤੁਸੀਂ ਕਿਵੇਂ ਹਿੱਸਾ ਲੈ ਸਕਦੇ ਹੋ।

ਜਨਗਣਨਾ ਕੀ ਹੈ What is the census

ਜਨਗਣਨਾ ਹਰ ਪੰਜ ਸਾਲ ਬਾਅਦ ਹੋਣ ਵਾਲਾ ਦੇਸ਼ ਵਿਆਪੀ ਸਰਵੇਖਣ ਹੈ। ਇਹ Aotearoa ਨਿਊਜ਼ੀਲੈਂਡ ਵਿੱਚ ਹਰੇਕ ਵਿਅਕਤੀ ਦੀ ਅਧਿਕਾਰਤ ਗਿਣਤੀ ਹੈ, ਅਤੇ ਉਹ ਸਥਾਨ ਜਿੱਥੇ ਉਹ ਰਹਿੰਦੇ ਹਨ ਜਾਂ ਠਹਿਰਦੇ ਹਨ (ਨਿਵਾਸ)।

ਅਗਲੀ ਜਨਗਣਨਾ ਮੰਗਲਵਾਰ, 7 ਮਾਰਚ 2023 ਨੂੰ ਹੋਵੇਗੀ।

ਜਨਗਣਨਾ ਹਰ ਕਿਸੇ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ Aotearoa ਨਿਊਜ਼ੀਲੈਂਡ ਸਮੇਂ ਦੇ ਨਾਲ ਕਿਵੇਂ ਬਦਲਿਆ ਹੈ। ਇਹ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਲੋਕਾਂ ਅਤੇ ਭਾਈਚਾਰਿਆਂ ਲਈ ਸੇਵਾਵਾਂ ਦੀ ਯੋਜਨਾ ਬਣਾਉਣ ਵਿੱਚ ਵੀ ਮਦਦ ਕਰਦਾ ਹੈ, ਜਿਵੇਂ ਕਿ ਹਸਪਤਾਲ, ਸਕੂਲ ਅਤੇ ਜਨਤਕ ਆਵਾਜਾਈ।

ਕਿਸ ਨੂੰ ਜਨਗਣਨਾ ਕਰਨ ਦੀ ਲੋੜ ਹੈ Who needs to do the census

ਹਰੇਕ ਵਿਅਕਤੀ ਜੋ ਜਨਗਣਨਾ ਦਿਵਸ, ਮੰਗਲਵਾਰ 7 ਮਾਰਚ 2023 ਨੂੰ Aotearoa ਨਿਊਜ਼ੀਲੈਂਡ ਵਿੱਚ ਹੈ, ਨੂੰ ਜਨਗਣਨਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਵਿੱਚ ਸ਼ਾਮਲ ਹਨ:

  • ਨਿਊਜ਼ੀਲੈਂਡ ਦੇ ਨਾਗਰਿਕ
  • ਨਿਊਜ਼ੀਲੈਂਡ ਦੇ ਸਥਾਈ ਨਿਵਾਸੀ
  • ਨਿਊਜ਼ੀਲੈਂਡ ਵਿੱਚ ਵਿਦੇਸ਼ੀ ਨਿਵਾਸੀ
  • ਨਿਊਜ਼ੀਲੈਂਡ ਵਿੱਚ ਵਿਦੇਸ਼ੀ ਸੈਲਾਨੀ।

ਤੁਹਾਨੂੰ ਅਜੇ ਵੀ ਜਨਗਣਨਾ ਭਰਨ ਦੀ ਲੋੜ ਹੈ ਜੇਕਰ ਤੁਸੀਂ/ਤੁਹਾਡਾ:

  • ਅਜਿਹੀ ਥਾਂ 'ਤੇ ਰਹਿੰਦੇ ਹੋ ਜੋ ਘਰ ਨਹੀਂ ਹੈ
  • ਹਸਪਤਾਲ ਵਿੱਚ ਹੋ
  • ਕੋਈ ਪਤਾ ਨਹੀਂ ਹੈ
  • ਨਿਊਜ਼ੀਲੈਂਡ ਵਿੱਚ ਯਾਤਰਾ ਕਰ ਰਹੇ ਹੋ ਜਾਂ ਕੰਮ ਕਰ ਰਹੇ ਹੋ।

ਤੁਹਾਨੂੰ ਜਨਗਣਨਾ ਵਿੱਚ ਕੀ ਪੁੱਛਿਆ ਜਾਂਦਾ ਹੈ What you are asked in the census

ਜਨਗਣਨਾ ਤੁਹਾਡੇ, ਤੁਹਾਡੇ ਨਿਵਾਸ ਸਥਾਨ (ਜਿੱਥੇ ਤੁਸੀਂ ਰਹਿੰਦੇ ਜਾਂ ਠਹਿਰਦੇ ਹੋ), ਅਤੇ ਤੁਹਾਡੇ ਨਿਵਾਸ ਵਿੱਚ ਰਹਿ ਰਹੇ ਜਾਂ ਠਹਿਰੇ ਕਿਸੇ ਵੀ ਹੋਰ ਲੋਕਾਂ ਬਾਰੇ ਸਵਾਲ ਪੁੱਛਦੀ ਹੈ।

ਜੋ ਜਾਣਕਾਰੀ ਅਸੀਂ ਤੁਹਾਡੇ ਤੋਂ ਇਕੱਠੀ ਕਰਦੇ ਹਾਂ, ਉਹ Aotearoa ਨਿਊਜ਼ੀਲੈਂਡ ਵਿੱਚ ਸਥਾਨਾਂ ਅਤੇ ਭਾਈਚਾਰਿਆਂ ਬਾਰੇ ਡੇਟਾ ਅਤੇ ਅੰਕੜੇ ਪ੍ਰਦਾਨ ਕਰਨ ਲਈ ਹਰ ਕਿਸੇ ਦੇ ਜਵਾਬਾਂ ਦੇ ਨਾਲ ਸਮੂਹਿਕ ਕੀਤੀ ਜਾਂਦੀ ਹੈ।

Stats NZ ਤੁਹਾਡੀ ਜਾਣਕਾਰੀ ਅਤੇ ਪਛਾਣ ਦੀ ਰੱਖਿਆ ਕਰਦਾ ਹੈ। ਅਸੀਂ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਡੇਟਾ ਵਿੱਚ ਤੁਹਾਡੀ ਪਛਾਣ ਨਾ ਕੀਤੀ ਜਾ ਸਕੇ।

ਅਸੀਂ ਤੁਹਾਡੇ ਵਿਅਕਤੀਗਤ ਜਵਾਬਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੇ ਹਾਂ। ਇਸ ਵਿੱਚ ਸਰਕਾਰੀ ਸੰਸਥਾਵਾਂ ਸ਼ਾਮਲ ਹਨ ਜਿਵੇਂ ਕਿ ਸਮਾਜਿਕ ਵਿਕਾਸ ਮੰਤਰਾਲਾ, Kainga Ora, NZ ਪੁਲਿਸ, ਜਾਂ ਅੰਦਰੂਨੀ ਮਾਲੀਆ।

ਤੁਸੀਂ ਆਪਣੇ ਜਨਗਣਨਾ ਫਾਰਮ ਕਿਵੇਂ ਪ੍ਰਾਪਤ ਕਰੋਗੇ How you will get your census forms

Stats NZ ਤੁਹਾਨੂੰ ਜਨਗਣਨਾ ਅਤੇ ਹਿੱਸਾ ਕਿਵੇਂ ਲੈਣਾ ਹੈ ਬਾਰੇ ਜਾਣਕਾਰੀ ਭੇਜੇਗਾ।

  • ਨਿਊਜ਼ੀਲੈਂਡ ਦੇ ਕੁਝ ਹਿੱਸਿਆਂ ਵਿੱਚ, ਜਨਗਣਨਾ ਦਾ ਸਟਾਫ਼ ਮੈਂਬਰ ਤੁਹਾਨੂੰ ਔਨਲਾਈਨ ਜਨਗਣਨਾ ਕਰਨ ਲਈ ਪਹੁੰਚ ਕੋਡ ਵਾਲਾ ਇੱਕ ਪੱਤਰ ਅਤੇ ਕਾਗਜ਼ੀ ਫਾਰਮ ਦੋਵੇਂ ਦੇਣ ਲਈ ਮਿਲੇਗਾ।
  • ਨਿਊਜ਼ੀਲੈਂਡ ਦੇ ਹੋਰ ਹਿੱਸਿਆਂ ਵਿੱਚ, ਘਰਾਂ ਨੂੰ ਸਿਰਫ਼ ਔਨਲਾਈਨ ਜਨਗਣਨਾ ਕਰਨ ਲਈ ਪਹੁੰਚ ਕੋਡ ਵਾਲਾ ਇੱਕ ਪੱਤਰ ਭੇਜਿਆ ਜਾਵੇਗਾ।

ਤੁਸੀਂ ਜਨਗਣਨਾ ਔਨਲਾਈਨ ਜਾਂ ਕਾਗਜ਼ 'ਤੇ ਕਰ ਸਕਦੇ ਹੋ You can do the census online or on paper

ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਘਰ ਨੂੰ ਕੀ ਮਿਲਦਾ ਹੈ, ਤੁਸੀਂ ਜਨਗਣਨਾ ਔਨਲਾਈਨ ਜਾਂ ਕਾਗਜ਼ੀ ਫਾਰਮ 'ਤੇ ਕਰਨ ਦੀ ਚੋਣ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਪਣੇ ਨਿਵਾਸ ਸਥਾਨ 'ਤੇ ਕਾਗਜ਼ੀ ਫਾਰਮ ਪ੍ਰਾਪਤ ਨਹੀਂ ਹੁੰਦੇ, ਜਾਂ ਤੁਹਾਨੂੰ ਹੋਰ ਲੋੜੀਂਦੇ ਹਨ, ਤਾਂ ਤੁਸੀਂ ਬਿਨਾਂ ਕਿਸੇ ਕੀਮਤ ਦੇ ਸਾਡੇ ਤੋਂ ਮੰਗਵਾ ਸਕਦੇ ਹੋ।

ਔਨਲਾਈਨ ਅਤੇ ਪੇਪਰ ਫਾਰਮ ਅੰਗਰੇਜ਼ੀ ਅਤੇ ਦੋਭਾਸ਼ੀ te reo Māori/English ਵਿੱਚ ਉਪਲਬਧ ਹਨ। ਅੰਗਰੇਜ਼ੀ ਪੇਪਰ ਫਾਰਮ ਵੱਡੇ ਪ੍ਰਿੰਟ ਫਾਰਮੈਟ ਵਿੱਚ ਵੀ ਉਪਲਬਧ ਹਨ।

ਆਰਡਰ ਪੇਪਰ ਫਾਰਮ

ਫ੍ਰੀਫ਼ੋਨ: 0800 CENSUS (0800 236 787)

ਆਪਣੇ ਜਨਗਣਨਾ ਫਾਰਮ ਕਦੋਂ ਭਰਨੇ ਹਨ When to complete your census forms

ਜਿਵੇਂ ਹੀ ਤੁਸੀਂ ਆਪਣੇ ਜਨਗਣਨਾ ਫਾਰਮ ਪ੍ਰਾਪਤ ਕਰਦੇ ਹੋ, ਤੁਸੀਂ ਉਹਨਾਂ ਨੂੰ ਭਰ ਸਕਦੇ ਹੋ। ਮੰਗਲਵਾਰ, 7 ਮਾਰਚ 2023 ਨੂੰ ਜਨਗਣਨਾ ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰੋ।

ਜਦੋਂ ਤੁਸੀਂ ਆਪਣੇ ਜਨਗਣਨਾ ਫਾਰਮ ਭਰਦੇ ਹੋ, ਤਾਂ ਤੁਸੀਂ ਇਹ ਉਸ ਲਈ ਕਰਦੇ ਹੋ ਜਿੱਥੇ ਤੁਸੀਂ ਮੰਗਲਵਾਰ, 7 ਮਾਰਚ 2023 ਦੀ ਰਾਤ ਨੂੰ ਠਹਿਰ ਰਹੇ ਹੋ।

ਤੁਸੀਂ ਉਹਨਾਂ ਨੂੰ ਜਨਗਣਨਾ ਦਿਵਸ ਤੋਂ ਬਾਅਦ ਵੀ ਭਰ ਸਕਦੇ ਹੋ।

ਆਪਣੇ ਜਨਗਣਨਾ ਫਾਰਮਾਂ ਨੂੰ ਕਿਵੇਂ ਭਰਨਾ ਹੈ How to complete your census forms

ਜਨਗਣਨਾ ਵਿੱਚ ਦੋ ਫਾਰਮ ਸ਼ਾਮਲ ਹਨ।

  • ਇੱਕ ਤੁਹਾਡੇ ਨਿਵਾਸ ਬਾਰੇ ਹੈ। ਇਸ ਨੂੰ ਨਿਵਾਸ ਫਾਰਮ ਕਿਹਾ ਜਾਂਦਾ ਹੈ। ਹਰੇਕ ਨਿਵਾਸ ਵਿੱਚ ਸਿਰਫ਼ ਇੱਕ ਵਿਅਕਤੀ ਨੂੰ ਇਸ ਨੂੰ ਭਰਨ ਦੀ ਲੋੜ ਹੈ। ਜੇ ਤੁਸੀਂ ਦੂਜਿਆਂ ਨਾਲ ਰਹਿੰਦੇ ਹੋ, ਤਾਂ ਜਾਂਚ ਕਰੋ ਕਿ ਇਹ ਕੌਣ ਕਰੇਗਾ।
  • ਇੱਕ ਤੁਹਾਡੇ ਬਾਰੇ ਹੈ। ਇਸ ਨੂੰ ਵਿਅਕਤੀਗਤ ਫਾਰਮ ਕਿਹਾ ਜਾਂਦਾ ਹੈ। ਨਿਵਾਸ ਵਿੱਚ ਹਰੇਕ ਵਿਅਕਤੀ ਨੂੰ ਇੱਕ ਵਿਅਕਤੀਗਤ ਫਾਰਮ ਭਰਨ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਇਹ ਦੇਖਣ ਦੀ ਲੋੜ ਹੁੰਦੀ ਹੈ ਕਿ ਨਵਜਨਮੇ ਬੱਚਿਆਂ ਸਮੇਤ, ਬੱਚਿਆਂ ਲਈ ਵਿਅਕਤੀਗਤ ਫਾਰਮ ਭਰਿਆ ਗਿਆ ਹੈ।

ਆਪਣੇ ਜਨਗਣਨਾ ਫਾਰਮਾਂ ਨੂੰ ਭਰਨ ਲਈ ਮਦਦ ਕਿਵੇਂ ਪ੍ਰਾਪਤ ਕੀਤੀ ਜਾਵੇ How to get help to complete your census forms

ਜੇਕਰ ਤੁਹਾਨੂੰ ਆਪਣੇ ਜਨਗਣਨਾ ਫਾਰਮ ਭਰਨ ਲਈ ਮਦਦ ਦੀ ਲੋੜ ਹੈ, ਤਾਂ ਤੁਸੀਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਤੁਹਾਡੀ ਮਦਦ ਕਰਨ ਲਈ ਕਹਿ ਸਕਦੇ ਹੋ ਜਿਵੇਂ ਕਿ:

  • ਦੋਸਤ
  • ਪਰਿਵਾਰਕ ਮੈਂਬਰ
  • ਜਨਗਣਨਾ ਕੁਲੈਕਟਰ।

ਤੁਸੀਂ 0800 CENSUS (0800 236 787) 'ਤੇ ਜਨਗਣਨਾ ਹੈਲਪ ਲਾਈਨ ਨੂੰ ਮੁਫ਼ਤ ਵਿੱਚ ਫ਼ੋਨ ਕਰ ਸਕਦੇ ਹੋ।

ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਮੰਗ ਕਰ ਸਕਦੇ ਹੋ ਜੋ ਬੋਲ ਸਕਦਾ ਹੈ:

  • Māori'
  • ਸਾਮੋਆਨ
  • ਟੋਂਗਨ
  • ਮੈਂਡਰਿਨ
  • ਕੈਂਟੋਨੀਜ਼
  • ਕੋਰੀਅਨ
  • ਹਿੰਦੀ
  • ਪੰਜਾਬੀ

ਸਾਡੀ ਜਨਗਣਨਾ ਟੀਮਾਂ ਲੋਕਾਂ ਦੀ ਜਨਗਣਨਾ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਵੱਖ-ਵੱਖ ਥਾਵਾਂ 'ਤੇ ਸਮਾਗਮਾਂ ਦਾ ਆਯੋਜਨ ਕਰਨਗੀਆਂ।

ਆਪਣੇ ਨੇੜੇ ਦਾ ਸਥਾਨ ਲੱਭਣ ਲਈ ਇੱਥੇ ਚੈੱਕ ਕਰੋ (ਇਵੈਂਟ ਮੈਪ ਨਾਲ ਲਿੰਕ)।

ਤੁਹਾਡੀ ਜਾਣਕਾਰੀ ਅਤੇ ਗੋਪਨੀਯਤਾ Your information and privacy

ਅਸੀਂ ਤੁਹਾਡੇ ਵੱਲੋਂ ਸਾਨੂੰ ਦਿੱਤੇ ਜਵਾਬਾਂ ਨੂੰ ਨਿਜੀ ਅਤੇ ਸੁਰੱਖਿਅਤ ਰੱਖਦੇ ਹਾਂ। ਅਸੀਂ ਕਾਨੂੰਨਾਂ ਅਤੇ ਮਿਆਰਾਂ ਨੂੰ ਲਾਗੂ ਕਰਕੇ, ਅਤੇ ਸੁਰੱਖਿਆ ਦੀਆਂ ਕਈ ਪਰਤਾਂ ਦੀ ਵਰਤੋਂ ਕਰਕੇ ਅਜਿਹਾ ਕਰਦੇ ਹਾਂ। ਜਦੋਂ ਅਸੀਂ ਜਨਗਣਨਾ ਡੇਟਾ ਜਾਰੀ ਕਰਦੇ ਹਾਂ ਤਾਂ ਕੋਈ ਵੀ ਤੁਹਾਡੀ ਜਾਂ ਜਨਗਣਨਾ ਦੇ ਸਵਾਲਾਂ ਦੇ ਤੁਹਾਡੇ ਜਵਾਬਾਂ ਦੀ ਪਛਾਣ ਨਹੀਂ ਕਰ ਸਕਦਾ ਹੈ।